Valentines Day

ਪੰਜਾਬੀ ਵਿੱਚ ਵੈਲੇਨਟਾਈਨ ਦਿਵਸ ਦੀਆਂ ਸ਼ੁਭਕਾਮਨਾਵਾਂ  – Valentine Day Wishes in Punjabi

February 13, 2025

ਪੰਜਾਬੀ ਵਿੱਚ ਵੈਲੇਨਟਾਈਨ ਦਿਵਸ ਦੀਆਂ ਸ਼ੁਭਕਾਮਨਾਵਾਂ  – Valentine Day Wishes in Punjabi

ਹੈਪੀ ਵੈਲੇਨਟਾਈਨਜ਼ ਡੇ! ਕਰਨਾ ਚਾਹੁੰਦੇ ਹੋ ਇਸ ਪਿਆਰ ਦੇ ਦਿਨ ‘ਤੇ ਓਹਨਾ ਨੂੰ ਮੁਹੱਬਤ ਦਾ ਇਜ਼ਹਾਰ?ਕਹੋ ਇਹ ਮਿੱਠੇ ਬੋਲ

ਵੈਲੇਨਟਾਈਨਜ਼ ਡੇ, ਹਰ ਸਾਲ ਚੌਦਾਂ ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਸਰੇ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।

ਵੈਲੇਨਟਾਈਨਜ਼ ਡੇ ਦੀ ਹੋਂਦ ਦਾ ਇਤਿਹਾਸ ਪੰਦਰਾਂ ਸੌ ਸਾਲ ਤੋਂ ਵੀ ਪਹਿਲਾਂ ਦਾ ਹੈ। ਇਹ ਰੋਮਨ ਅਤੇ ਇਸਾਈ ਪਰੰਪਰਾਵਾਂ ਤੋਂ ਉੱਭਰਿਆ ਹੋਇਆ ਇੱਕ ਇਤਿਹਾਸਕ ਸਮਾਗਮ ਹੈ।

ਕੁੱਝ ਲੋਕ-ਕਥਾਵਾਂ ਅਨੁਸਾਰ ਵੈਲੇਨਟਾਈਨਜ਼ ਡੇ ਦੀ ਪਰੰਪਰਾ ਸੈਂਟ ਵੈਲੇਨਟਾਈਨ ਦੀ ਕੁਰਬਾਨੀ ਕਰਕੇ ਸ਼ੁਰੂ ਹੋਈ ਸੀ।

ਕਹਾਣੀ ਇਹ ਹੈ ਕਿ ਰੋਮ ਦੇ ਰਾਜਾ, ਕਲਾਉਦੀਆਸ ਦੂਜੇ ਨੇ ਆਪਣੀ ਪਰਜਾ ਉੱਤੇ ਵਿਆਹ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ।

ਸੈਂਟ ਵੈਲੇਨਟਾਈਨ ਓਥੋਂ ਦੀ ਚਰਚ ਦੇ ਪੁਜਾਰੀ ਸਨ ਅਤੇ ਇਹ ਫ਼ਰਮਾਨ ਜਾਰੀ ਹੋਣ ਦੀ ਖ਼ਬਰ ਸੁਣਕੇ ਉਹ ਬਹੁਤ ਦੁਖੀ ਹੋਏ। ਓਹਨਾ ਨੇ ਆਪਣੇ ਮੰਨ ਵਿੱਚ ਇੱਕ ਫੈਸਲਾ ਕਰ ਲਿਆ ਕਿ ਉਹ ਪ੍ਰੇਮੀ ਜੋੜਿਆਂ ਦਾ ਵਿਆਹ ਕਰਵਾ ਕੇ ਹੀ ਸਾਹ ਲੈਣਗੇ। ਦੂਜਿਆਂ ਦੇ ਪਿਆਰ ਨੂੰ ਸਫ਼ਲ ਕਰਨ ਲਈ ਉਹ ਰਾਜੇ ਖ਼ਿਲਾਫ਼ਬਗ਼ਾਵਤ ‘ਤੇ ਉਤਰ ਆਏ। ਆਪਣੇ ਮੰਤਵ ਨੂੰ ਪੂਰਾ ਕਰਨ ਲਈ ਓਹਨਾ ਨੇ ਪ੍ਰੇਮੀ ਜੋੜਿਆਂ ਦਾ ਵਿਆਹ ਚੁੱਪ ਚੁਪੀਤੇ ਕਰਾਉਣਾ ਸ਼ੁਰੂ ਕਰ ਦਿੱਤਾ।

ਕੁੱਝ ਸਮ੍ਹੇ ਬਾਅਦ ਕਲਾਉਦੀਆਸ ਨੂੰ ਇਸ ਗੁਪਤ ਕੰਮ ਬਾਰੇ ਖ਼ਬਰ ਲੱਗ ਗਈ। ਕਲਾਉਦੀਆਸ ਨੇ ਸੈਂਟ ਵੈਲੇਨਟਾਈਨ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

14 ਫ਼ਰਵਰੀ ਨੂੰ ਸੈਂਟ ਵੈਲੇਨਟਾਈਨ ਨੇ, ਦੂਜਿਆਂ ਦੇ ਪ੍ਰੇਮ ਨੂੰ ਸਫ਼ਲ ਕਰਦੇ ਹੋਏ, ਆਪਣੀ ਜਾਨ ਦੀ ਕੁਰਬਾਨੀ ਹੱਸਦੇ ਹੋਏ ਦੇ ਦਿੱਤੀ।

ਅੱਜ ਦੀ ਪੀੜ੍ਹੀ ਨੇ ਵੈਲੇਨਟਾਈਨ ਡੇ ਨੂੰ ਵੈਲੇਨਟਾਈਨ ਵੀਕ ਵਿੱਚ ਬਦਲ ਲਿਆ ਹੈ ਅਤੇ ਵੈਲੇਨਟਾਈਨ ਡੇ ਤੋਂ ਇੱਕ ਹਫਤੇ ਪਹਿਲਾਂ ਪਿਆਰ ਦੇ ਹੋਰ ਕਈ ਸਾਰੇ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

ਕਈ ਸਾਰੇ ਰਿਵਾਜ਼ ਆਏ ਤੇ ਗਏ ਪਰ ਇੱਕ ਰਿਵਾਜ਼ ਸ਼ੁਰੂ ਤੋਂ ਹੀ ਚਲਦਾ ਆ ਰਿਹਾ ਹੈ, ਉਹ ਹੈ -: ਸ਼ੁੱਭਕਾਮਨਾਵਾਂ ਦੇਣਾ।

ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ IGP ਤੁਹਾਡੇ ਲਈ ਲਿਆਇਆ ਹੈ ਵੇਲੇਂਟਾਇਨ ਡੇ ‘ਤੇ ਵੰਡਣ ਲਈ ਕੁੱਝ ਪਿਆਰ ਭਰੇ ਸੁਨੇਹੇ।

Valentine Day Wishes In Punjabi IGP ਵਲੋਂ ਤਿਆਰ ਕੀਤੇ ਗਏ ਵੈਲੇਨਟਾਈਨ ਡੇ ਦੇ ਲਈ ਪਿਆਰ ਭਰੇ ਸੰਦੇਸ਼।

  • ਵੈਲੇਨਟਾਈਨ ਦੇ ਦਿਨ ਦੀਆਂ ਆਪ ਜੀ ਨੂੰ ਹਾਰਦਿਕ ਸ਼ੁੱਭਕਾਮਨਾਵਾਂ ❤️🌹
  • ਵੈਲੇਨਟਾਈਨ ਦੇ ਮੌਕੇ ‘ਤੇ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਾਂਝ 💖✨
  • ਹੈਪੀ ਵੈਲੇਨਟਾਈਨ ਡੇ, ਆਸ਼ਾ ਹੈ ਕਿ ਤੁਹਾਡੀ ਜ਼ਿੰਦਗੀ ਪਿਆਰ ਭਰੀ ਬੀਤੇ 💘😊
  • ਤੁਹਾਨੂੰ ਪਿਆਰ ਅਤੇ ਜਨੂਨ ਭਰਿਆ ਵਲੇਟਾਈਨਜ਼ ਡੇ ਮੁਬਾਰਕ 💑🔥
  • ਕਾਮਨਾ ਹੈ ਕਿ ਤੁਹਾਡੇ ਲਈ ਇਹ ਪਿਆਰ ਦਾ ਦਿਨ ਖੁਸਹਾਲੀ ਭਰਿਆ ਹੋਵੇ 💕
  • ਵਲੇਟਾਈਨਜ਼ ਡੇ ‘ਤੇ ਮੇਰੀ ਸ਼ੁਭੈਚਾ ਕਿ ਤੁਹਾਡੀ ਜਿੰਦਗੀ ਵਿੱਚ ਕਦੇ ਵੀ ਪਿਆਰ ਦੀ ਘਾਟ ਨਾ ਹੋਵੇ 💞🙏
  • ਵੈਲੇਨਟਾਈਨਜ਼ ਡੇ ਦੇ ਅਵਸਰ ‘ਤੇ ਤੁਹਾਨੁੰ ਬਹੁਤ ਸਾਰਾ ਮਿੱਠਾ ਪਿਆਰ 💌💝
  • ਤੁਹਾਡੀ ਰੂਹ ਵਿੱਚ ਵੀ ਪਿਆਰ ਦਾ ਡੇਰਾ ਹੋ ਜਾਵੇ, ਇਹ ਮੇਰੀ ਕਾਮਨਾ ਹੈ 💖🌸
  • ਪਿਆਰ ਦਾ ਸ਼ੁਮਾਰ ਹਰ ਥਾਂ ਖਿਲਿਆਂ ਹੋਇਆ ਹੈ। ਹੈਪੀ ਵੈਲੇਨਟਾਈਨਜ਼ ਡੇ 💕🌷
  • ਇਸ ਵੈਲੇਨਟਾਈਨਜ਼ ਡੇ ਤੁਹਾਡੇ ਜੀਵਨ ਦੇ ਬਾਗ਼ ਵਿੱਚ ਪਿਆਰ ਦਾ ਗ਼ੁਲਾਬ ਖਿਲ ਜਾਵੇ 🌹💫

Celebrate love with a twist this Valentine’s Day! Explore our Valentine’s Day Wishes in Gujarati for heartfelt messages that speak from the soul.

Happy Valentines Day Quotes in Punjabi ਪੰਜਾਬੀ ਵਿੱਚ ਮੋਹੱਬਤ ਦੇ ਸੁਨੇਹੇ

  • ਤੁਹਾਡਾ ਜੀਵਨ ਹਮੇਸ਼ਾ ਪਿਆਰ ਨਾਲ ਭਰਿਆ ਹੋਵੇ। 💖🌟
  • ਜਿਨ੍ਹਾਂ ਪਿਆਰ ਤੁਹਾਡੇ ਦਿਲ ਵਿੱਚ ਹੈ, ਆਸ਼ਾ ਹੈ ਓਸ ਤੋਂ ਵੀ ਵੱਧ ਮੁਹੱਬਤ ਤੁਹਾਨੂੰ ਮਿਲੇ। 💘🙏
  • ਪ੍ਰੇਮ ਦੇ ਮੌਕੇ ‘ਤੇ ਮੇਰੀ ਵਲੋਂ ਤੁਹਾਨੂੰ ਬਹੁਤ ਸਾਰਾ ਪਿਆਰ। 💕🌹
  • ਪਿਆਰ ਓਹ ਫੁੱਲ ਹੈ ਜਿਸ ਦੀ ਖ਼ੁਸ਼ਬੂ ਚਾਰੋ ਪਾਸੇ ਫੈਲ ਜਾਂਦੀ ਹੈ, ਇਹ ਖ਼ੁਸ਼ਬੂ ਤੁਹਾਡੀ ਜਿੰਦਗੀ ਨੂੰ ਵੀ ਮਹਿਕਾ ਦੇਵੇ। 🌸💫
  • ਪਿਆਰ ਦੀ ਰੌਸ਼ਨੀ ਤੁਹਾਡੇ ਜੀਵਨ ਵਿੱਚ ਚਾਨਣ ਲਿਆਵੇ। ✨💖
  • ਆਸ਼ਾ ਹੈ ਕਿ ਪਿਆਰ ਤੁਹਾਡੇ ਦਿਲ ਵਿਚ ਹਮੇਸ਼ਾ ਵੱਸਿਆ ਰਵੇ। 💓💫
  • ਪਿਆਰ ਹੌਲੀ ਹੌਲੀ ਪਨਪਦਾ ਹੈ ਪਰ ਦਿਲ ਵਿੱਚ ਵਸੱਦਾ ਡੂੰਘਾ ਹੈ। 🌱💖
  • ਪਿਆਰ ਦੀ ਗਰਮਾਹਟ ਤੁਹਾਡੇ ਜੀਵਨ ਨੂੰ ਨਿੱਘਾ ਕਰ ਦੇਵੇ। ☀️💖
  • ਆਸ਼ਾ ਹੈ ਪਿਆਰ ਦਾ ਮੀਂਹ ਇਸ ਵਾਰ ਤੁਹਾਡੇ ਜੀਵਨ ਵਿੱਚ ਵੀ ਬਰਸੇ। 🌧️🌸
  • ਮੁਹੱਬਤ ਤੁਹਾਡੇ ਦਿਲ ਅਤੇ ਰੂਹ ਨੂੰ ਤ੍ਰਿਪਤ ਕਰ ਦੇਵੇ। 💖🕊️

Romantic Valentine Day wishes for her in Punjabi ਮਹਿਲਾ ਮਿੱਤਰ ਲਈ ਪਿਆਰ ਭਰੇ ਸੰਦੇਸ਼ ਪੰਜਾਬੀ ਵਿੱਚ

  • ਤੁਸੀਂ ਮੇਰੇ ਜੀਵਨ ਜੀਣ ਦਾ ਕਾਰਨ ਹੋ, ਤੁਹਾਡੇ ਵਜੋਂ ਮੈ ਕੁੱਝ ਵੀ ਨਹੀਂ। 💖🌍
  • ਬਿਨ੍ਹਾਂ ਤੁਹਾਡੇ ਪਿਆਰ ਤੋਂ ਮੇਰਾ ਜੀਵਨ ਵਿਅਰਥ ਹੈ। 💔😔
  • ਮੈਂ ਪੂਰੀ ਜ਼ਿੰਦਗੀ ਤੁਹਾਨੂੰ ਪ੍ਰੇਮ ਕਰਾਂਗਾ। ਤੁਸੀਂ ਮੇਰੇ ਲਈ ਮੇਰਾ ਸਭ ਕੁੱਝ ਹੋ। 💕🌹
  • ਤੁਹਾਡੀ ਇੱਕ ਮੁਸਕਾਨ ਵੇਖਣ ਲਈ ਮੈਂ ਆਪਣਾ ਪੂਰਾ ਜੀਵਨ ਕੁਰਬਾਨ ਕਰ ਦੇਵਾਂਗਾ। 😍🌟
  • ਤੁਸੀਂ ਮੇਰੇ ਜੀਵਨ ਦਾ ਪਹਿਲਾਂ ਅਤੇ ਆਖ਼ਰੀ ਪਿਆਰ ਹੋ। 💑✨
  • ਤੁਹਾਡੀ ਥਾਂ ਮੇਰੀ ਦਿਲ ਵਿੱਚ ਸਭ ਤੋਂ ਉੱਚੀ ਹੈ। 💓🏅
  • ਤੁਹਾਡੇ ਪਿਆਰ ਨੇ ਮੇਰਾ ਜੀਵਨ ਮਹਿਕਾ ਦਿੱਤਾ ਹੈ। 🌸💖
  • ਤੁਹਾਡਾ ਪਿਆਰ ਓਹ ਚਾਨਣ ਵਰਗਾ ਹੈ ਜਿਨ੍ਹੇ ਮੈਨੂੰ ਮੁਸ਼ਕਲ ਵਿੱਚ ਰਾਹ ਵਿਖਾ ਦਿੱਤੀ। 🌟💫
  • ਤੁਹਾਡਾ ਪਿਆਰ ਪਾ ਕੇ ਮੈ ਤ੍ਰਿਪਤ ਹੋ ਗਿਆ। 😌💖
  • ਮੈ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਾਂਗਾ। 💞🤝

Valentine’s Day messages for him in Punjabi ਆਪਣੇ ਮਿੱਤਰ ਲਈ ਪੰਜਾਬੀ ਵਿੱਚ ਪਿਆਰ ਡੇ ਦੇ ਸੁਨੇਹੇ।

  • ਤੁਹਾਡੀ ਹੋਂਦ ਹੀ ਮੈਨੂੰ ਸੁਖੀ ਕਰ ਦਿੰਦੀ ਹੈ। 💖😊
  • ਪਿਆਰ ਦਾ ਅਸਲੀ ਮਤਲਬ ਤੁਹਾਡੇ ਸਾਥ ਨੇ ਮੈਨੂੰ ਸਿਖਾਇਆ ਹੈਂ। 💕📚
  • ਤੁਸੀਂ ਮੇਰੇ ਜੀਵਨ ਸਾਥੀ ਹੋ, ਮੇਰਾ ਹੱਥ ਸਿਰਫ਼ ਤੁਸੀਂ ਫੜੋਗੇ। 🤝💍
  • ਤੁਹਾਡੇ ਲਈ ਮੇਰੇ ਪਿਆਰ ਦੀ ਕੋਈ ਸੀਮਾ ਨਹੀਂ। ❤️∞
  • ਤੁਸੀਂ ਮੇਰੇ ਲਈ ਸਭ ਤੋਂ ਕੀਮਤੀ ਹੋ। 💎💖
  • ਤੁਸੀਂ ਹਮੇਸ਼ਾ ਮੇਰੇ ਦਿਲ, ਦਿਮਾਗ ਅਤੇ ਰੂਹ ਵਿਚ ਵਸੋਗੇ। 💓🧠🕊️
  • ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਰਵਾਂਗੀ। 💖🙏
  • ਮੇਰੀ ਖੁਸ਼ਕਿਸਤੀ ਹੈ ਕਿ ਤੁਸੀ ਮੇਰੇ ਜੀਵਨ ਸਾਥੀ ਹੋ। 🍀💑
  • ਤੁਸੀਂ ਮੇਰੀ ਮੁਸਕਾਨ ਦਾ ਕਾਰਨ ਹੋ। 😄💖
  • ਤੁਹਾਡੇ ਮਿੱਠੇ ਬੋਲ ਸੁਣਕੇ ਮੇਰੇ ਦਿਲ ਵਿੱਚ ਪ੍ਰੇਮ ਹੋਰ ਵੀ ਵੱਧ ਜਾਂਦਾ ਹੈਂ। 💬❤️😊

Valentine Day Wishes in Punjabi Happy Valentine Day quotes in Punjabi Romantic Valentine Day wishes for her in Punjabi Valentine’s Day messages for him in Punjabi

Read More,

2025 व्हॅलेंटाईन डेच्या रोमँटिक शुभेच्छा कोट्स – Valentine Day Wishes, Quotes in Marathi

2025 प्यार भरे हैप्पी वैलेंटाइन डे संदेश – Valentines Day Wishes, Messages, Quotes in Hindi

ভালোবাসা দিবসের শুভেচ্ছা, বার্তা ২০২৫ – Valentines Day Wishes, Messages, Quotes in Bengali

2025 ಪ್ರೇಮಿಗಳ ದಿನದ ಶುಭಾಶಯಗಳು, ಸಂದೇಶಗಳು, ಕನ್ನಡದಲ್ಲಿ ಉಲ್ಲೇಖಗಳು – Valentines Day Wishes, Messages, Quotes in kannada

You Might Also Like

No Comments

Leave a Reply

IGP: Same Day Gift Delivery | Online Gifts Shop

error

Enjoy this blog? Please spread the word :)

Pinterest
LinkedIn
Share
WhatsApp